Hari Singh Nalwa History in Punjabi

 Hari Singh Nalwa History in Punjabi :

Hari Singh Nalwa was born in 1791 at Gujranwala, the home of S. Gurdial Singh. Hari Singh Nalwa History in PunjabiHe was accompanied by his father for a very short time. He was seven years old when his father's shadow lifted from his head. In Sikh history, Hari Singh Nalwa is mentioned as a famous warrior and general.
Hari Singh Nalwa

Hari Singh Nalwa History in Punjabi :-

ਹਰੀ ਸਿੰਘ ਨਲਵਾ ਦਾ ਜਨਮ 1791 ਈ: ਵਿੱਚ ਸ: ਗੁਰਦਿਆਲ ਸਿੰਘ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। 

ਉਹਨਾਂ ਨੂੰ ਆਪਣੇ ਪਿਤਾ ਦਾ ਸਾਥ ਬਹੁਤ ਥੋੜੇ ਸਮੇਂ ਲਈ ਹੀ ਮਿਲਿਆ। ਉਸ ਸਮੇਂ ਉਹਨਾਂ ਦੀ ਉਮਰ ਸੱਤ ਸਾਲ ਦੀ ਸੀ ਜਦੋਂ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ। 

ਜਿਸ ਦੇ ਕਾਰਨ ਉਹਨਾਂ ਨੂੰ ਆਪਣੇ ਬਚਪਨ ਦੇ ਦਿਨ ਮਾਮੇ ਘਰ ਗੁਜਾਰਨੇ ਪਏ। ਇੱਥੇ ਉਹਨਾਂ ਲਈ ਵਿੱਦਿਆ ਦਾ ਕੋਈ ਪ੍ਰਬੰਧ ਨਾ ਹੋ ਸਕਿਆ। 

ਸਿੱਖ ਇਤਿਹਾਸ ਵਿੱਚ ਹਰੀ ਸਿੰਘ ਨਲਵਾ ਦਾ ਨਾਮ ਇੱਕ ਪ੍ਰਸਿੱਧ ਯੋਧੇ ਤੇ ਜਰਨੈਲ ਵਜੋਂ ਲਿਆ ਜਾਂਦਾ ਹੈ। ਹਰੀ ਸਿੰਘ ਦੇ ਨਾਮ ਨਾਲ ਨਲਵਾ ਇਸ ਲਈ ਜੁੜਿਆ ਕਿਉਂਕਿ ਉਹ ਸ਼ੇਰ ਨਾਲ ਲੜਕੇ ਉਸਨੂੰ ਮਾਰਨ ਦੀ ਪ੍ਰਸਿੱਧੀ ਰੱਖਦੇ ਸਨ। 

ਇੱਕ ਇਤਿਹਾਸਕਾਰ ਦੇ ਅਨੁਸਾਰ ਹਰੀ ਸਿੰਘ ਨੇ ਸ਼ੇਰ ਨਾਲ ਲੜਦਿਆਂ ਉਸਦਾ ਸਿਰ ਆਪਣੇ ਹੱਥਾਂ ਵਿੱਚ ਲੈ ਕੇ ਇਸ ਤਰ੍ਹਾਂ ਝਟਕਾ ਦੇ ਕੇ ਮਰੋੜਿਆ ਕਿ ਸ਼ੇਰ ਮੌਕੇ ਤੇ ਹੀ ਢੇਰੀ ਹੋ ਗਿਆ। 

ਹਰੀ ਸਿੰਘ ਨਲਵਾ ਜੀ ਨੂੰ ਕੁਦਰਤ ਵੱਲੋਂ ਹੀ ਅਜਿਹੀ ਬਖਸ਼ਿਸ਼ ਸੀ ਕਿ ਉਹ ਜਿਸ ਚੀਜ਼ ਨੂੰ ਇੱਕ ਵਾਰ ਦੇਖ ਜਾਂ ਸੁਣ ਲੈਂਦੇ ਉਸਨੂੰ ਉਹ ਹਿਰਦੇ ਵਿੱਚ ਵਸਾ ਲੈਂਦੇ। ਉਹਨਾਂ ਪੰਦਰ੍ਹਾਂ ਸਾਲਾਂ ਦੀ ਉਮਰ ਵਿੱਚ ਜੰਗੀ ਕਰਤਬਾਂ ਵਿੱਚ ਨਿੰਪੁਨਤਾ ਹਾਸਿਲ ਕਰ ਲਈ। ਸ਼ਾਸਤਰ ਵਿੱਦਿਆ ਦੇ ਨਾਲ ਨਾਲ ਹਰੀ ਸਿੰਘ ਨੇ ਗੁਰਮੁਖੀ ਤੇ ਫਾਰਸੀ ਵਿੱਦਿਆ ਵੀ ਹਾਸਿਲ ਕੀਤੀ। 

ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਸੰਪਰਕ ਵਿੱਚ ਆਇਆ ਤਾਂ ਉਹ ਸਾਰੇ ਗੁਣ ਗ੍ਰਹਿਣ ਕਰ ਲਏ ਜਿਸ ਕਾਰਨ ਉਹ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਵਿੱਚ ਆ ਗਿਆ


ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਬਸੰਤੀ ਦਰਬਾਰ ਲਗਾਇਆ ਕਰਦੇ ਸਨ ਜਿਸ ਵਿੱਚ ਉਹ ਯੋਧਿਆਂ ਨੂੰ ਸਿੱਖਿਆ ਦਿੰਦੇ ਅਤੇ ਯੋਧਿਆਂ ਦੇ ਜੌਹਰ ਵੀ ਦੇਖਦੇ ਅਤੇ ਬਾਅਦ ਵਿੱਚ ਇਨਾਮਾਂ ਦੀ ਵੰਡ ਕਰਦੇ। ਅਜਿਹਾ ਹੀ ਇੱਕ ਦਰਬਾਰ ਹੋ ਰਿਹਾ ਸੀ ਜਿੱਥੇ ਹਰੀ ਸਿੰਘ ਨੂੰ ਕਰਤੱਬ ਦਿਖਾਉਣ ਦਾ ਮੌਕਾ ਮਿਲਿਆ ।  ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲਵੇ ਦੀ ਯੋਗਤਾ ਤੋਂ ਬਹੁਤ ਪ੍ਰਸੰਨ ਹੋਏ ਅਤੇ ਹਰੀ ਸਿੰਘ ਨਲਵਾ ਨੂੰ ਆਪਣੀ ਫ਼ੌਜ ਵਿੱਚ ਸ਼ਾਮਿਲ ਕਰ ਲਿਆ। ਜਦੋਂ ਇੱਕ ਵਾਰ ਹਰੀ ਸਿੰਘ ਨੇ ਸ਼ੇਰ ਨੂੰ ਮੁਕਾਬਲੇ ਵਿੱਚ ਹਰਾ ਦਿੱਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਨਲਵੇ ਦਾ ਖਿਤਾਬ ਦਿੱਤਾ। ਅਤੇ ਹਰੀ ਸਿੰਘ ਨਲਵੇ ਨੂੰ ਸ਼ੇਰ ਦਲ ਰੈਜੀਮੈਂਟ ਵਿੱਚ ਸ਼ਾਮਿਲ ਕਰ ਲਿਆ। 


ਜਦੋਂ ਮੁਲਤਾਨ ਦੇ ਨਵਾਬ ਮੁਜ਼ੱਫ਼ਰ ਖਾਨ ਨੇ ਖਾਲਸਾ ਫੌਜ ਦਾ ਡਟ ਕੇ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ ਅਤੇ ਉਸਨੇ ਆਪਣੇ ਆਪ ਨੂੰ ਇੱਕ ਮਜ਼ਬੂਤ ਕਿਲੇ ਵਿੱਚ ਬੰਦ ਕਰ ਲਿਆ 

ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਫੌਜ ਤੋਂ ਵਧੀਆ ਯੋਧਿਆਂ ਦੀ ਮੰਗ ਕੀਤੀ ਇਸ ਕੰਮ ਵਾਸਤੇ ਹਰੀ ਸਿੰਘ ਨਲਵੇ ਨੇ ਅਾਪਣੇ ਆਪ ਨੂੰ ਪੇਸ਼ ਕੀਤਾ। 

ਕਸੂਰ ਤੇ ਮੁਲਤਾਨ ਨੂੰ ਜਿੱਤਣ ਤੋਂ ਇਲਾਵਾ ਹਰੀ ਸਿੰਘ ਨੇ ਕਸ਼ਮੀਰ ਨੂੰ ਜਿੱਤਣ ਲਈ ਬਹੁਤ ਯੋਗਦਾਨ ਪਾਇਆ। ਮਹਾਰਾਜਾ ਰਣਜੀਤ ਸਿੰਘ ਨੇ, ਹਰੀ ਸਿੰਘ ਨਲਵੇ ਤੋਂ ਖੁਸ਼ ਹੋ ਕੇ ਉਨ੍ਹਾਂ ਦੇ ਨਾਂ ਤੇ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। 

ਖਾਲਸਾ ਰਾਜ ਵਿੱਚ ਇਹ ਅਧਿਕਾਰ ਸਿਰਫ਼ ਹਰੀ ਸਿੰਘ ਨਲਵੇ ਦੇ ਹਿੱਸੇ ਆਇਆ। 


Hari Singh Nalwa was born in 1791 at Gujranwala, the home of S. Gurdial Singh.

He was accompanied by his father for a very short time. He was seven years old when his father's shadow lifted from his head.

Due to which he had to spend his childhood days at his uncle's house. There was no provision of education for them.

In Sikh history, Hari Singh Nalwa is mentioned as a famous warrior and general. Nalwa was associated with Hari Singh's name because he was famous for killing boys with lions.

According to a historian, Hari Singh fought the lion, took his head in his hands and twisted it in such a way that the lion collapsed on the spot.

Hari Singh Nalwa ji was so blessed by nature that whatever he saw or heard once he would abide in his mind. At the age of fifteen he became proficient in martial arts. Along with his Shastra education, Hari Singh also studied Gurmukhi and Persian.

When he came in contact with Maharaja Ranjit Singh, he acquired all the qualities that brought him into the sight of Maharaja Ranjit Singh.

At that time, Maharaja Ranjit Singh used to hold Basanti Darbar in which he taught the warriors and also saw the essence of the warriors and later distributed prizes. One such Darbar was taking place where Hari Singh got a chance to perform. Maharaja Ranjit Singh was very pleased with Hari Singh Nalwa's ability and enlisted Hari Singh Nalwa in his army.

Once Hari Singh defeated the lion in a contest, Maharaja Ranjit Singh gave Hari Singh the title of Nalwa. And Hari Singh Nalwa in the Sher Dal Regiment.

When Nawab Muzaffar Khan of Multan decided to fight the Khalsa army, he locked himself in a strong fort.

Maharaja Ranjit Singh demanded the best warriors from the army at that time. Hari Singh Nalwe offered himself for this task.

Apart from conquering Kasur and Multan, Hari Singh contributed a lot to the conquest of Kashmir. Maharaja Ranjit Singh was pleased with Hari Singh Nalwa and gave him the right to issue coins in his name.

In the Khalsa state, this right came only to Hari Singh Nalwa.


Post a Comment

0 Comments