Bhai Veer Singh Biography in Punjabi Pdf
Bhai Veer Singh Biography in Punjabi Pdf :
Bhai Veer Singh Biography :
ਭਾਈ ਵੀਰ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਚਰਨ ਸਿੰਘ ਅਤੇ ਮਾਤਾ ਦਾ ਨਾਮ ਉੱਤਮ ਕੌਰ ਸੀ। ਉਹਨਾਂ ਦੇ ਪਿਤਾ ਅਤੇ ਨਾਨਾ ਹਜ਼ਾਰਾ ਸਿੰਘ ਦੋਨੋਂ ਹੀ ਵਿਦਵਾਨ ਸਨ ਅਤੇ ਸਿੰਘ ਸਭਾ ਦੇ ਸੰਚਾਲਕਾਂ ਵਿੱਚੋਂ ਸਨ ਭਾਈ ਵੀਰ ਸਿੰਘ ਜੀ ਨੇ ਸਕੂਲਾਂ ਲਈ ਪਾਠ ਪੁਸਤਕਾਂ ਵੀ ਲਿਖੀਆਂ। 1899 ਵਿੱਚ ਉਹਨਾਂ ਨੇ ਹਫਤਾਵਾਰੀ ਖਾਲਸਾ ਸਮਾਚਾਰ ਸ਼ੁਰੂ ਕੀਤਾ।
ਭਾਈ ਵੀਰ ਸਿੰਘ ਜੀ ਨੇ ਸੰਸਕ੍ਰਿਤ, ਫਾਰਸੀ , ਉਰਦੂ , ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ ਦੇ ਫਲਸਫੇ ਦਾ ਅਧਿਐਨ ਕੀਤਾ। ਭਾਈ ਵੀਰ ਸਿੰਘ ਦਾ ਪਹਿਲਾ ਵਿਸ਼ਾ ਅਧਿਆਤਮਕ ਰਹੱਸਵਾਦੀ ਅਨੁਭਵ ਸ਼ੁੱਧ ਵਿਅਕਤੀਗਤ ਸੀ ਦੂਜਾ ਵਿਸ਼ਾ ਕੁਦਰਤ ਦੀ ਸੁੰਦਰਤਾ ਦਾ ਵਰਣਨ ਕਰਨਾ ਹੈ। ਉਹਨਾਂ ਨੂੰ ਅਕਸਰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਪੰਜਾਬੀ ਦਾ ਵੁੱਡਵਰਥ ਵੀ ਕਿਹਾ ਜਾਂਦਾ ਹੈ । ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਚੂੜਾਮਣੀ ਕਵੀ ਆਖਦੇ ਹਨ । ਮੈਲਾ ਬਖਸ਼ ਕੁਸ਼ਤਾ ਉਹਨਾਂ ਨੂੰ ਟੈਗੋਰ ਤੇ ਇਕਬਾਲ ਦੇ ਬਰਾਬਰ ਰੱਖਦਾ ਹੈ। ਸੁਰਿੰਦਰ ਸਿੰਘ ਕੋਹਲੀ ਅਨੁਸਾਰ ਉਹ ਨਵੀਨ ਕਵਿਤਾ ਦਾ ਮੋਢੀ ਹੈ। ਲਾਲਾ ਧਨੀ ਰਾਮ ਚਾਤ੍ਰਿਕ ਉਸਨੂੰ ਮੁਕਟਮਣੀ ਕਹਿੰਦਾ ਹੈ।
ਭਾਈ ਵੀਰ ਸਿੰਘ ਦੀਆਂ ਰਚਨਾਵਾਂ -
1) ਨਿਨਾਣ ਭਰਜਾਈ ਦੀ ਸਿੱਖਿਆਦਾਇਕ ਵਾਰਤਾਲਾਪ ( 1899 )
2) ਰਾਣਾ ਸੂਰਤ ਸਿੰਘ ( 1905 )
3) ਭਰਥਰੀ ਹਰੀ ਜੀਵਨ ਤੇ ਨੀਤੀ ਸ਼ੱਤਕ ( 1916)
4) ਦਿਲ ਤਾਰੰਗ ( 1920 )
5) ਗੋਦਾਵਰੀ ਦਾ ਗੀਤ ( 1922)
6) ਜੀਵਨ ਕੀ ਹੈ ( 1922 )
7) ਤ੍ਰੇਲ ਤੁਪਕੇ ( 1921 )
8) ਲਹਿਰਾਂ ਦੇ ਹਾਰ ( 1921)
9) ਮਟਕ ਹੁਲਾਰੇ ( 1922 )
10) ਬਿਜਲੀਆਂ ਦੇ ਹਾਰ ( 1929 )
11) ਪ੍ਰੀਤ ਵੀਣਾ ( 1929)
12) ਕੰਬਦੀ ਕਲਾਈ ( 1933)
13) ਲਹਿਰ ਹੁਲਾਰੇ ( 1951)
14) ਬਾਰਾਂ ਮਾਹ ਕੰਤ ਸਹੇਲੀ ( 1952)
15) ਮੇਰੇ ਸਾਈਆਂ ਜੀਓ ( 1953 )
ਪ੍ਮੁੱਖ ਕਵਿਤਾਵਾਂ -
1) ਇੱਛਾ ਬਲ
2) ਡੂੰਘੀਆਂ ਸ਼ਾਮਾਂ
3) ਕੰਬਦੀ ਕਲਾਈ
4) ਬਿਨਫਸਾਂ ਦੇ ਫੁੱਲ
5) ਸਮਾਂ
6) ਬਿ੍ੱਛ
7) ਅੱਜ
8) ਕਿੱਕਰ
9) ਵਲਵਲਾ
10) ਕੁਤਬ ਦੀ ਲਾਟ
11) ਦਰਦ ਦੇਖ ਦੁੱਖ ਆਂਦਾ
12) ਟੁੱਕੜੀ ਜੱਗ ਤੋਂ ਨਿਆਰੀ
13) ਮੇਰੀ ਜਿੰਦੇ
14) ਵਿਛੋੜਾ ਵਸਲ
15) ਇਲਮ ਅਮਲ ਤੇ ਵਸਲ
16) ਚੜ ਚੱਕ ਤੇ ਚੱਕ ਘੁਮਾਨੀਆਂ
17) ਪਿੰਜਰੇ ਪਿਆ ਪੰਛੀ
18) ਨਿੱਕੀ ਗੋਦ ਵਿੱਚ
19) ਤੇਰਾ ਪਹਿਲਾ ਝਲਕਾ
20) ਇਲਮ ਅਮਲ
21) ਕਾਵਿ ਰੰਗ ਦੀ ਸੁੰਦਰਤਾ
22) ਅਣਡਿੱਠਾ ਰਸ ਦਾਤਾ
23) ਅਚਨਚੇਤੀ ਦਾ ਝਲਕਾ
24) ਵੈਰੀ ਨਾਗ
ਸਮਾਂ - ਇਸ ਕਵਿਤਾ ਵਿੱਚ ਸਮੇਂ ਦੀ ਮਹੱਤਤਾ ਅਤੇ ਸਮੇਂ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।
ਟੁੱਕੜੀ ਜੱਗ ਤੋਂ ਨਿਆਰੀ - ਇਸ ਕਵਿਤਾ ਵਿੱਚ ਕਸ਼ਮੀਰ ਨੂੰ ਨਿਆਰੀ ਟੁੱਕੜੀ ਆਖ ਕੇ ਇਸਦੀ ਸੁੰਦਰਤਾ ਬਿਆਨ ਕੀਤੀ ਗਈ ਹੈ।
ਬਿ੍ੱਛ - ਇਸ ਵਿੱਚ ਮਨੁੱਖ ਨੂੰ ਰੁੱਖਾਂ ਦੀ ਸਾਂਭ ਸੰਭਾਲ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।
ਪਿੰਜਰੇ ਪਿਆ ਪੰਛੀ - ਇਸ ਕਵਿਤਾ ਵਿੱਚ ਗੁਲਾਮੀ ਦੇ ਜੀਵਨ ਪ੍ਤੀ ਨਫ਼ਰਤ ਨੂੰ ਦਰਸਾਇਆ ਗਿਆ ਹੈ।
ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਵਾਰਤਕ ਅਤੇ ਨਿਬੰਧ ਰਚਨਾ ਦੇ ਮੋਢੀ ਲਿਖਾਰੀ ਸਨ ਉਨ੍ਹਾਂ ਨੇ ਆਪਣੀ ਵਜੀਰ ਹਿੰਦ ਪ੍ਰੈਸ ਵੀ ਲਗਾਈ ਹੋਈ ਸੀ ਪੰਜਾਬੀ ਨਿਬੰਧ ਨੂੰ ਸਾਹਿਤਕ ਮੁਹਾਵਰਾ ਅਤੇ ਕਲਾਤਮਕ ਰੰਗ ਭਾਈ ਵੀਰ ਸਿੰਘ ਜੀ ਨੇ ਦਿੱਤਾ ਉਨ੍ਹਾਂ ਦੀ ਮੂਲ ਪ੍ਰੇਰਣਾ ਸਿੱਖੀ ਜੀਵਨ ਅਤੇ ਗੁਰਬਾਣੀ ਪ੍ਰਚਾਰ ਸੀ ਉਹਨਾਂ ਨੇ 1894 ਈ: ਵਿੱਚ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ। ਭਾਈ ਵੀਰ ਸਿੰਘ ਜੀ ਦੇ 1400 ਦੇ ਕਰੀਬ ਟ੍ਰੈਕਟ ਅਤੇ 700 ਦੇ ਕਰੀਬ ਲੇਖ ਛਪੇ ਸਨ।
ਜੀਵਨ ਸਾਹਿਤ ਵਿਸ਼ੇਸ਼ ਬਾਣੀਆਂ ਅਤੇ ਟੀਕੇ -
1) ਸ੍ਰੀ ਕਲਗੀਧਰ ਚਮਤਕਾਰ
2) ਸ੍ਰੀ ਗੁਰੂ ਨਾਨਕ ਚਮਤਕਾਰ
3) ਸੰਤ ਗਾਥਾ
4) ਸ੍ਰੀ ਅਸ਼ਟ ਗੁਰੂ ਚਮਤਕਾਰ ਭਾਗ
5) ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
6) ਗੁਰ ਬਿਲਾਸ ਪਾਤਸ਼ਾਹੀ - 9
7) ਗੁਰ ਬਿਲਾਸ ਪਾਤਸ਼ਾਹੀ - 10
ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਉਹਨਾਂ ਨੂੰ ਡਾਕਟਰ ਆਫ ਉਰੀਅੈਟਲ ਲਰਨਿੰਗ ਦੀ ਡਿਗਰੀ ਭੇਟ ਕੀਤੀ। 1950 ਵਿੱਚ ਆਪ ਨੂੰ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ।
Bhai Veer Singh studied Sanskrit, Persian, Urdu, Gurbani, Sikh history and philosophy of Hindu history. Bhai Veer Singh was a pioneer of modern Punjabi prose and essay writing. He also had his own Wazir Hind Press.
Post a Comment