ZMedia Purwodadi

Guru Nanak Dev ji di Jivani in Punjabi Language

Table of Contents

 Guru Nanak Dev ji di Jivani in Punjabi Language : 

Sikh's First Guru Jivani , Guru Nanak Dev ji di Jivani in Punjabi Language , Guru Nanak's father's name was Mehta Kalu and mother's name was Tipta Devi. Even great scholars were influenced by Guru Nanak in his childhood. He never turned the saints and fakirs away from the door.

Guru Nanak Dev ji di Jivani

Guru Nanak Dev ji di Jivani in Punjabi Language :-

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ: ਨੂੰ ਪੂਰਨਮਾਸ਼ੀ ਵਾਲੇ ਦਿਨ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਇਹ ਸਥਾਨ ਪਾਕਿਸਤਾਨ ਦੇ ਸ਼ੇਖਪੁਰਾ ਜਿਲ੍ਹੇ ਵਿੱਚ ਸਥਿੱਤ ਹੈ। ਇਸੇ ਪਵਿੱਤਰ ਸਥਾਨ ਨੂੰ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤਿ੍ਪਤਾ ਦੇਵੀ ਸੀ 

ਗੁਰੂ ਨਾਨਕ ਦੇਵ ਜੀ ਤੋਂ ਬਚਪਨ ਵਿੱਚ ਵੱਡੇ ਵਿਦਵਾਨ ਵੀ ਪ੍ਭਾਵਿਤ ਹੋ ਗਏ। ਉਹ ਸੰਤਾਂ ਅਤੇ ਫਕੀਰਾਂ ਨੂੰ ਕਦੇ ਦਰਵਾਜ਼ੇ ਤੋਂ ਖਾਲੀ ਨਹੀਂ ਮੋੜ ਦੇ ਸਨ। 


ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ 5 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਪੜਨ ਲਈ ਭੇਜਿਆ ਗੁਰੂ ਜੀ ਦੇ ਪਹਿਲੇ ਅਧਿਆਪਕ ਗੋਪਾਲ ਸਨ। ਅਧਿਆਪਕ ਗੁਰੂ ਜੀ ਨੂੰ ਵਪਾਰਿਕ ਸਿੱਖਿਆ ਦੇਣ ਲੱਗੇ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਫੱਟੀ ਉੱਤੇ ਸਿ੍ਰਸ਼ਟੀ ਦੇ ਸਿਰਜਣਹਾਰ ਦੀ ਉਸਤਤਿ ਦੀ ਕਵਿਤਾ ਲਿਖ ਦਿੱਤੀ। 

ਜਦੋਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਉਸ ਸਮੇਂ ਉਨ੍ਹਾਂ ਨੂੰ ਜਨੇਊ ਪਾਉਣ ਦਾ ਨਿਸ਼ਚਾ ਕੀਤਾ ਗਿਆ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਨੌ ਸਾਲ ਦੀ ਸੀ। ਸਾਰੇ ਸਾਕ ਸੰਬੰਧੀ ਇਕੱਠੇ ਹੋਏ ਪੰਡਿਤ ਜੀ ਨੇ ਗੁਰੂ ਨਾਨਕ ਜੀ ਨੂੰ ਆਪਣੇ ਸਾਹਮਣੇ ਬੈਠਣ ਲਈ ਕਿਹਾ ਅਤੇ ਫਿਰ ਉਹਨਾਂ ਨੂੰ ਮੂਰਤੀ ਦੇ ਸਾਹਮਣੇ ਸਿਰ ਝੁਕਾਉਣ ਲਈ ਕਿਹਾ ਪਰ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਜਦੋਂ ਉਹ ਗੁਰੂ ਨਾਨਕ ਜੀ ਨੂੰ ਜਨੇਊ ਪਹਿਨਾਉਣ ਲੱਗੇ ਤਾਂ ਗੁਰੂ ਜੀ ਨੇ ਕਿਹਾ ਮੈਨੂੰ ਆਪਣੇ ਸਰੀਰ ਲਈ ਨਹੀਂ ਸਗੋਂ ਆਪਣੀ ਆਤਮਾ ਲਈ ਜਨੇਊ ਚਾਹੀਦਾ ਹੈ ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜੋ ਸੂਤ ਦੇ ਧਾਗਿਆਂ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗਿਆਂ ਨਾਲ ਬਣਿਆ ਹੋਵੇ। ਕਿਸਾਨ ਇਸ ਦੀ ਸ਼ਿਕਾਇਤ ਲੈਕੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੋਲ ਪਹੁੰਚੇ ਅਤੇ ਉਹਨਾਂ ਨੂੰ ਜੁਰਮਾਨਾ ਭਰਨ ਲਈ ਕਿਹਾ 


ਇੱਕ ਵਾਰ ਗੁਰੂ ਨਾਨਕ ਦੇਵ ਜੀ ਪਸ਼ੂ ਚਰਾਉਣ ਲਈ ਚਲੇ ਗਏ ਉਹਨਾਂ ਨੇ ਪਸ਼ੂਆਂ ਨੂੰ ਚਰਨ ਲਈ ਛੱਡ ਦਿੱਤਾ ਅਤੇ ਆਪ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ ਉਹਨਾਂ ਨੇ ਪਸ਼ੂਆਂ ਨੇ ਆਲੇ ਦੁਆਲੇ ਦੇ ਲੋਕਾਂ ਦੇ ਖੇਤ ਉਜਾੜ ਦਿੱਤੇ । ਮਹਿਤਾ ਕਾਲੂ ਨੇ ਅਾਪਣੇ ਪੁੱਤਰ ਦੀ ਗਲਤੀ ਕਬੂਲ ਕੀਤੀ ਅਤੇ ਕਿਸਾਨਾਂ ਨੂੰ ਜੁਰਮਾਨਾ ਦੇਣਾ ਵੀ ਮੰਨ ਲਿਆ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਾਨ ਦੇ ਖੇਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਜੇ ਉਹ ਚਾਹੁਣ ਤਾਂ ਜਾ ਕੇ ਵੇਖ ਲੈਣ ਅਸਲ ਵਿੱਚ ਇਹ ਗੱਲ ਸੱਚ ਨਿਕਲੀ । ਜਦੋਂ ਮਹਿਤਾ ਕਾਲੂ ਜੀ ਅਤੇ ਕਿਸਾਨ ਖੇਤ ਦੇਖਣ ਪਹੁੰਚੇ ਤਾਂ ਸਭ ਖੇਤ ਹਰੇ ਭਰੇ ਸਨ ਇਹ ਵੇਖਕੇ ਕਿਸਾਨ ਸ਼ਰਮਿੰਦਾ ਹੋ ਗਏ ਤੇ ਉੱਥੋਂ ਚਲੇ ਗਏ। 


ਇਸ ਤੋਂ ਬਾਅਦ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ ਵਪਾਰੀ ਬਣਾਉਣ ਦੀ ਯੋਜਨਾ ਬਣਾਈ। ਉਹਨਾਂ ਨੇ ਨਾਨਕ ਜੀ ਨੂੰ ਵੀਹ ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ।  ਗੁਰੂ ਨਾਨਕ ਦੇਵ ਨੂੰ ਰਸਤੇ ਵਿੱਚ ਤਿੰਨ ਸਾਧੂ ਮਿਲੇ ਜੋ ਤਿੰਨ ਦਿਨਾਂ ਤੋਂ ਭੁੱਖੇ ਸਨ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਭੁੱਖੇ ਸਾਧੂਆਂ ਨੂੰ ਖਾਣਾ ਖਵਾਉਣ ਲਈ ਖਰਚ ਕਰ ਦਿੱਤੇ ਤੇ ਖਾਲੀ ਹੱਥ ਵਾਪਸ ਮੁੜ ਆਏ। ਇਹ ਸਭ ਦੇਖਕੇ ਮਹਿਤਾ ਕਾਲੂ ਜੀ ਬਹੁਤ ਗੁੱਸੇ ਹੋਏ ਇਹ ਘਟਨਾ ਸਿੱਖ ਇਤਿਹਾਸ ਵਿੱਚ ਸੱਚਾ ਸੌਦਾ ਦੇ ਨਾਂ ਨਾਲ ਪ੍ਸਿੱਧ ਹੈ। 


ਮਹਿਤਾ ਕਾਲੂ ਜੀ ਨੇ ਗੁਰੂ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲਚੰਦ ਦੀ ਸਪੁੱਤਰੀ ਸੁਲੱਖਣੀ ਦੇਵੀ ਨਾਲ ਕਰ ਦਿੱਤਾ ।  ਗੁਰੂ ਜੀ ਦੇ ਦੋ ਸਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਹੋਏ 


ਜਦੋਂ ਗੁਰੂ ਨਾਨਕ ਜੀ ਵੀਹ ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਆਪਣੇ ਜਵਾਈ ਜੈ ਰਾਮ ਕੋਲ ਕਿਸੇ ਨੌਕਰੀ ਦੇ ਉਦੇਸ਼ ਨਾਲ ਭੇਜ ਦਿੱਤਾ। ਜੈ ਰਾਮ ਦੇ ਕਾਰਣ ਗੁਰੂ ਨਾਨਕ ਦੇਵ ਜੀ ਨੂੰ  ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ ਪਰ ਗੁਰੂ ਜੀ ਆਪਣੀ ਭਗਤੀ ਵਿੱਚ ਲੀਨ ਰਹਿੰਦੇ ਜੋ ਕੋਈ ਵੀ ਸਮਾਨ ਲੈਣ ਆਉਂਦਾ ਉਹਨਾਂ ਨੂੰ ਬਿਨਾਂ ਪੈਸੇ ਲਏ ਅਨਾਜ਼ ਵੰਡ ਦਿੰਦੇ ।  ਕਰਮਚਾਰੀਆਂ ਨੇ ਗੁਰੂ ਜੀ ਦੀ ਸ਼ਿਕਾਇਤ ਨਵਾਬ ਕੋਲ ਕਰ ਦਿੱਤੀ । ਜਾਂਚ ਕਰਨ ਤੋਂ ਬਾਅਦ ਅਨਾਜ਼ ਪਹਿਲਾਂ ਨਾਲੋਂ ਵੱਧ ਸੀ । 


ਸੁਲਤਾਨਪੁਰ ਵਿੱਚ ਰਹਿੰਦੇ ਸਮੇਂ ਗੁਰੂ ਜੀ ਰੋਜ਼ਾਨਾ ਵੇਂਈ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਇੱਕ ਦਿਨ ਉਹ ਇਸ਼ਨਾਨ ਕਰਨ ਗਏ ਤਿੰਨ ਦਿਨ ਅਲੋਪ ਰਹੇ। ਇਸ ਸਮੇਂ ਉਹਨਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ ।  ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਨੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦੇ ਸ਼ਬਦ ਕਹੇ। 


ਇਸ ਤੋਂ ਬਾਅਦ ਗੁਰੂ ਜੀ ਨੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਇਹਨਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਵਿੱਚ ਫ਼ੈਲੀ ਅਗਿਆਨਤਾ ਅਤੇ ਅੰਧ ਵਿਸ਼ਵਾਸ ਨੂੰ ਦੂਰ ਕਰਨਾ ਸੀ । 

ਆਪਸੀ ਭਾਈਚਾਰੇ ਤੇ ਇੱਕ ਪਰਮਾਤਮਾ ਦਾ ਪ੍ਰਚਾਰ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਯਾਤਰਾਵਾਂ ਦੌਰਾਨ ਕਰਿਆ ।  ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਇੱਕੀ ਵਰ੍ਹੇ ਇਹਨਾਂ ਯਾਤਰਾਵਾਂ ਵਿੱਚ ਬਿਤਾਏ 


ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਾਮ ਦਾ ਸ਼ਹਿਰ ਵਸਾਇਆ ਜਿੱਥੇ ਉਹਨਾਂ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਬਤੀਤ ਕੀਤਾ ।  1539 ਈ: ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ। 


The Guru made many journeys. The purpose of these journeys was to dispel the widespread ignorance and superstition among the people. Guru Nanak preached one community and one God during these journeys. Guru Nanak Dev Ji spent twenty one years of his life in these journeys. 

Post a Comment