Essay on Pollution in Punjabi :
Essay on Pollution in Punjabi :-
ਭੂਮਿਕਾ - ਅੱਜ ਪ੍ਰਦੂਸ਼ਣ ਸਾਡੇ ਜੀਵਨ ਨੂੰ ਖੋਖਲਾ ਕਰ ਰਿਹਾ ਹੈ ਅਤੇ ਸਾਡੇ ਵਾਤਾਵਰਨ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਭਾਵਿਤ ਕਰ ਰਿਹਾ ਹੈ । ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ । ਮੋਟਰ ਗੱਡੀਆਂ ਦਾ ਧੂੰਆਂ, ਕਾਰਖਾਨਿਆਂ ਦਾ ਜਹਿਰੀਲਾ ਪਾਣੀ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ ਹਨ
ਪ੍ਰਦੂਸਣ ਕੀ ਹੈ - ਜਦੋਂ ਵਾਤਾਵਰਨ ਵਿੱਚ ਅਜਿਹੇ ਤੱਤ ਮਿਲ ਜਾਣ ਜੋ ਸਾਡੇ ਲਈ ਖਤਰਨਾਕ ਹੋਣ ਤਾਂ ਉਸਨੂੰ ਪ੍ਰਦੂਸਣ ਕਿਹਾ ਜਾਂਦਾ ਹੈ । ਇਹ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ।
ਹਵਾ ਪ੍ਰਦੂਸ਼ਣ - ਕਾਰਖਾਨਿਆਂ ਅਤੇ ਮੋਟਰ ਗੱਡੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਜਦੋਂ ਹਵਾ ਵਿੱਚ ਮਿਲ ਜਾਂਦਾ ਹੈ ਤਾਂ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ਅਤੇ ਸਾਡੇ ਸਾਹ ਰਾਹੀਂ ਅੰਦਰ ਚਲੀ ਜਾਂਦੀ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਫੈਲਾਉਂਦੀ ਹੈ ਇਸ ਨਾਲ ਜੀਵਾਂ ਤੇ ਪੌਦਿਆਂ ਤੇ ਵੀ ਮਾੜਾ ਪ੍ਭਾਵ ਪੈਂਦਾ ਹੈ।
ਪਾਣੀ ਪ੍ਰਦੂਸ਼ਣ - ਸੀਵਰੇਜ ਅਤੇ ਕਾਰਖਾਨਿਆਂ ਦਾ ਜਹਿਰੀਲਾ
ਪਾਣੀ ਜਦੋਂ ਨਦੀਆਂ, ਨਾਲਿਆਂ , ਨਹਿਰਾਂ ਅਤੇ ਨਲਕਿਆਂ ਵਿੱਚ ਆ ਮਿਲਦਾ ਹੈ ਤੇ ਇਹ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ । ਇਸ ਤਰ੍ਹਾਂ ਦਾ ਪਾਣੀ ਪੀਣ ਦੇ ਯੋਗ ਨਹੀਂ ਰਹਿੰਦਾ ਅਤੇ ਅਜਿਹੇ ਪਾਣੀ ਦੇ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਜਾਦੀਆਂ ਹਨ।
ਮਿੱਟੀ ਪ੍ਰਦੂਸ਼ਣ - ਹਵਾ, ਪਾਣੀ ਦੇ ਨਾਲ ਨਾਲ ਸਾਡੀ ਮਿੱਟੀ ਵੀ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ । ਕਾਰਖਾਨਿਆਂ ਦਾ ਕਚਰਾ ਅਤੇ ਪਲਾਸਟਿਕ, ਕੀਟਨਾਸ਼ਕ ਜਦੋਂ ਮਿੱਟੀ ਵਿੱਚ ਮਿਲ ਜਾਂਦੇ ਹਨ ਤਾਂ ਇਹ ਮਿੱਟੀ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਨ।
ਧੁਨੀ ਪ੍ਰਦੂਸ਼ਣ - ਬੱਸਾਂ, ਟਰੱਕਾਂ ਅਤੇ ਮੋਟਰਸਾਇਕਲਾਂ ਦੇ ਉੱਪਰ ਲੱਗੇ ਹਾਰਨ ਧੁਨੀ ਪ੍ਰਦੂਸ਼ਣ ਦਾ ਕਾਰਨ ਹਨ ਕਈ ਵਾਹਨਾਂ ਉੱਪਰ ਪਰੈਸ਼ਰ ਹਾਰਨ ਲੱਗੇ ਹੁੰਦੇ ਹਨ ਜੋ ਕਿ ਬਹੁਤ ਜ਼ਿਆਦਾ ਧੁਨੀ ਪ੍ਰਦੂਸ਼ਣ ਕਰਦੇ ਹਨ।
ਪ੍ਰਦੂਸ਼ਣ ਰੋਕਣ ਦੇ ਉਪਾਅ - ਪ੍ਰਦੂਸ਼ਣ ਤੇ ਕਾਬੂ ਪਾਉਣਾ ਬਹੁਤ ਜਰੂਰੀ ਹੈ ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਜੇਕਰ ਇਸ ਤੇ ਕਾਬੂ ਨਾ ਪਾਇਆ ਗਿਆ ਤਾਂ ਇਸਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ । ਇਸ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਮੋਟਰ ਗੱਡੀਆਂ ਦੇ ਪੈ੍ਸ਼ਰ ਹਾਰਨ ਤੇ ਰੋਕ ਲੱਗਣੀ ਚਾਹੀਦੀ ਹੈ
ਮੋਟਰ ਗੱਡੀਆਂ ਤੇ ਪ੍ਰਦੂਸ਼ਣ ਚੈੱਕ ਸਖ਼ਤੀ ਨਾਲ ਲਾਗੂ ਹੋਣੇ ਚਾਹੀਦੇ ਹਨ ਕਾਰਖਾਨਿਆਂ ਦੀਆਂ ਚਿਮਨੀਆਂ ਨੂੰ ਉੱਚਾ ਕਰਕੇ ਲਾਉਣ ਨਾਲ ਇਸਦੇ ਧੂੰਏਂ ਤੋਂ ਬਚਿਆ ਜਾ ਸਕਦਾ ਹੈ
Controlling pollution is very important. It is very harmful to our health. If it is not controlled, it can have dire consequences. Essay on Pollution in Punjabi.
0 Comments