Baba Bulleh Shah Kalam in Punjabi
Baba Bulleh Shah Kalam in Punjabi :
Baba Bulleh Shah Kalam :-
ਰੰਘੜ ਨਾਲੋਂ ਖਿੰਘਰ ਚੰਗਾ
ਜਿਸ ਪਰ ਪੈਰ ਘਸਾਈਦਾ
ਬੁੱਲਾ ਸ਼ਹੁ ਨੂੰ ਸੋਈ ਪਾਵੇ
ਜੋ ਬੱਕਰਾ ਬਣੇ ਕਸਾਈ ਦਾ
ਕਿੱਥੇ ਹੈ ਸੁਲਤਾਨ ਸਿਕੰਦਰ
ਮੌਤ ਨਾ ਛੱਡੇ ਪੀਰ ਪੈਗੰਬਰ
ਸਭ ਛੱਡ ਗਏ ਅਡੰਬਰ
ਕੋਈ ਏਥੇ ਪਾਇਦਾਰ ਨਹੀਂ
ਉੱਠ ਜਾਗ ਘੁਰਾੜੇ ਮਾਰ ਨਹੀਂ
ਬੁੱਲ੍ਹੇ ਸਾ਼ਹ ਚੱਲ ਉੱਥੇ ਚੱਲੀਏ
ਜਿੱਥੇ ਸਾਰੇ ਅੰਨ੍ਹੇ
ਨਾ ਕੋਈ ਸਾਡੀ ਜਾਤ ਪਛਾਣੇ
ਨਾ ਕੋਈ ਸਾਨੂੰ ਮੰਨੇ
ਬੁਰੇ ਬੰਦੇ ਮੈਂ ਲੱਭਣ ਤੁਰਿਆ
ਬੁਰਾ ਨਾ ਲੱਭਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ
ਮੈਂ ਤੋਂ ਬੁਰਾ ਨਾ ਕੋਈ . . .
ਬੁੱਲੇ ਨੂੰ ਲੋਕੀ ਮੱਤੀਂ ਦੇਂਦੇ
ਬੁਲਿਆ ਤੂੰ ਜਾ ਬਹਿ ਵਿੱਚ ਮਸੀਤੀ
ਵਿੱਚ ਮਸੀਤਾਂ ਕੀ ਕੁੱਝ ਹੁੰਦਾ
ਜੇ ਦਿਲੋਂ ਨਮਾਜ਼ ਨਾ ਕੀਤੀ
ਬਾਹਰੋ ਪਾਕ ਕੀਤੇ ਕੀ ਹੁੰਦਾ
ਜੇ ਅੰਦਰੋਂ ਨਾ ਗਈ ਪਲੀਤੀ . .
ਬਿਨ ਮੁਰਸਦ ਕਾਮਲ ਬੁੱਲਿਆ
ਤੇਰੀ ਅੈਂਵੇ ਗਈ ਇਬਾਦਤ ਕੀਤੀ
ਨਾ ਖੁਦਾ ਮਸੀਤੇ ਲੱਭਦਾ
ਨਾ ਖੁਦਾ ਵਿੱਚ ਕਾਅਬੇ
ਨਾ ਖੁਦਾ ਕੁਰਾਨ ਕਿਤਾਬਾਂ
ਨਾ ਖੁਦਾ ਨਮਾਜ਼ੇ
ਨਾ ਖੁਦਾ ਮੈਂ ਤੀਰਥ ਡਿੱਠਾ
ਅੈਂਵੇ ਪੈਂਡੇ ਜਾਗੇ
ਬੁੱਲੇ ਸਾ਼ਹ ਜਦ ਮੁਰਸ਼ਦ ਮਿਲ ਗਿਆ
ਟੁੱਟੇ ਸਭ ਤਿਆਗੇ . . .
ਮੱਕੇ ਗਿਆਂ ਗੱਲ ਮੁੱਕਦੀ ਨਹੀਂ
ਭਾਵੇਂ 100 100 ਜੁਮੇ ਪੜ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਹੀਂ
ਭਾਵੇਂ 100 100 ਗੋਤੇ ਖਾਈਏ
ਗਇਆ ਗਿਆਂ ਗੱਲ ਮੁੱਕਦੀ ਨਹੀਂ
ਭਾਵੇਂ 100 100 ਭੰਡ ਲੜਾਈ
ਬੁੱਲੇ ਸਾ਼ਹ ਗੱਲ ਤਾਂਹੀਓਂ ਮੁੱਕਦੀ
ਜਦ ਮੈਂ ਨੂੰ ਦਿਲੋਂ ਮੁਕਾਈਏ
Life Related Poetry in Punjabi, Baba Bulleh Shah Kalam in Punjabi , Baba Bulleh Shah Lines Punjabi , Baba Bulleh Shah Kalam , Bulleh Shah Lines in Punjabi.
Post a Comment