Vyakaran in Punjabi | ਪੰਜਾਬੀ ਵਿਆਕਰਨ :
Hello Students today we update Vyakaran in Punjabi , Punjabi Vyakaran , Punjabi Grammar Questions. The means by which a person explains the meaning of his mind to another person by writing or speaking is called language. Gurmukhi is appropriate script for writing Punjabi language. Guru Angad Dev Ji considered to be the founder of Gurmukhi script.
Vyakaran in Punjabi :
1) ਵਿਆਕਰਨ ਕਿਸਨੂੰ ਕਹਿੰਦੇ ਹਨ ?
ਉੱਤਰ - ਭਾਸ਼ਾ ਦੇ ਵਰਤਾਰੇ ਸੰਬੰਧੀ ਨਿਯਮ ਦੱਸਣ ਵਾਲੇ ਸ਼ਸਤਰ ਨੂੰ ਵਿਆਕਰਨ ਕਿਹਾ ਜਾਂਦਾ ਹੈ।
2) ਵਿਆਕਰਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ - ਚਾਰ ਭਾਗਾਂ ਵਿੱਚ :-
1- ਧੁਨ ਬੋਧ
2 - ਸ਼ਬਦ ਬੋਧ
3 - ਵਾਕ ਬੋਧ
4 - ਅਰਥ ਬੋੋਧ
3) ਧੁਨੀ ਬੋਧ ਕੀ ਹੁੰਦਾ ਹੈ ?
ਉੱਤਰ - ਵਿਆਕਰਨ ਦਾ ਉਹ ਭਾਗ ਜਿਸ ਵਿੱਚ ਲਗਾ , ਸਵਰ , ਵਿਅੰਜਨ , ਲਗਾਖਰ , ਦੁੱਤ ਅੱਖਰ ਆਦਿ ਦਾ ਗਿਆਨ ਹੁੰਦਾ ਹੈ , ਉਸਨੂੰ ਧੁਨੀ ਬੋਧ ਕਿਹਾ ਜਾਂਦਾ ਹੈ।
4) ਉਪਭਾਸ਼ਾ ਕੀ ਹੁੰਦੀ ਹੈ ?
ਉੱਤਰ - ਬੋਲੀ ਵਿੱਚ ਆਏ ਫਰਕ ਨਾਲ ਉਪਭਾਸ਼ਾ ਬਣਦੀ ਹੈ।
5) ਭਾਸ਼ਾ ਕੀ ਹੁੰਦੀ ਹੈ ?
ਉੱਤਰ - ਉਹ ਸਾਧਨ ਜਿਸ ਦੁਆਰਾ ਵਿਅਕਤੀ ਆਪਣੇ ਮਨ ਦੇ ਭਾਵ ਕਿਸੇ ਦੂਸਰੇ ਵਿਅਕਤੀ ਨੂੰ ਲਿਖਕੇ ਜਾਂ ਬੋਲ ਕੇ ਸਮਝਾਉਂਦਾ ਹੈ , ਉਸ ਨੂੰ ਭਾਸ਼ਾ ਆਖਦੇ ਹਨ।
6) ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ?
ਉੱਤਰ - ਧੁਨੀ
7) ਅਕਰਮਕ ਕਿਰਿਆ ਕੀ ਹੈ ?
ਉੱਤਰ - ਜਿਸ ਵਿੱਚ ਕਰਤਾ ਤਾਂ ਹੋਵੇ ਪਰ ਕਰਮ ਨਾ ਹੋਵੇ ਉਸਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ।
8) ਸਕਰਮਕ ਕਿਰਿਆ ਕੀ ਹੈ ?
ਉੱਤਰ - ਜਿਸ ਵਿੱਚ ਕਿਰਿਆ ਦਾ ਕਰਤਾ ਅਤੇ ਕਰਮ ਦੋਨੋ ਹੋਣ ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ।
9) ਪੰਜਾਬੀ ਵਿੱਚ ਕਿਸ ਦੀ ਵਰਤੋਂ ਸਮੇਂ ਬਲ ਦਿੱਤਾ ਜਾਂਦਾ ਹੈ ?
ਉੱਤਰ - ਅੱਧਕ
10) ਮਲਵਈ ਭਾਸ਼ਾ ਬੋਲੀ ਜਾਂਦੀ ਹੈ :
ਉੱਤਰ - ਸਤਲੁਜ ਤੋਂ ਘੱਗਰ ਵਿਚਕਾਰ
11) ਦੁਆਬੀ ਭਾਸ਼ਾ ਬੋਲੀ ਜਾਂਦੀ ਹੈ :
ਉੱਤਰ - ਬਿਆਸ ਤੋਂ ਸਤਲੁਜ ਵਿਚਕਾਰ
12) ਮਾਝੀ ਭਾਸ਼ਾ ਬੋਲੀ ਜਾਂਦੀ ਹੈ :
ਉੱਤਰ - ਰਾਵੀ ਤੋਂ ਬਿਆਸ ਦੇ ਖੇਤਰ ਵਿੱਚ
13) ਸਵਰ ਕੀ ਹੁੰਦਾ ਹੈ :
ਉੱਤਰ - ਜਦੋਂ ਹਵਾ ਬਿਨਾ ਰੁਕਾਵਟ ਤੋਂ ਬਾਹਰ ਆਉਂਦੀ ਹੈ , ਉਸ ਨੂੰ ਸਵਰ ਕਿਹਾ ਜਾਂਦਾ ਹੈ।
14) ਪੰਜਾਬੀ ਵਿੱਚ ਕਿਹੜੇ ਅੱਖਰ ਸਵਰ ਹਨ :
ਉੱਤਰ - ੳ, ਅ, ੲ
15) ਲਗਾਖਰ ਕੀ ਹੁੰਦੇ ਹਨ :
ਉੱਤਰ - ਬਿੰਦੀ, ਟਿੱਪੀ ਅਤੇ ਅੱਧਕ।
16) ਗੁਰਮੁਖੀ ਲਿਪੀ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ।
ਉੱਤਰ - ਗੁਰੂ ਅੰਗਦ ਦੇਵ ਜੀ ਨੂੰ।
17) ਹੱਥੀ ਛਾਵਾਂ ਕਰਨੀਆਂ ਦਾ ਕੀ ਅਰਥ ਹੈ :
ਉੱਤਰ - ਆਦਰ ਮਾਣ ਕਰਨਾ।
18) ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁਕਵੀਂ ਲਿਪੀ ਕਿਹੜੀ ਹੈ :
ਉੱਤਰ - ਗੁਰਮੁੱਖੀ
19) ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਹੋਈ :
ਉੱਤਰ - 1956
20) ਪੁਆਧੀ ਕੀ ਹੈ ?
ਉੱਤਰ - ਉਪਭਾਸ਼ਾ
Vyakaran in Punjabi , Punjabi Vyakaran , Punjabi Grammar Questions.
- The letters that are written in the foot are called:
- Gurmukhi script is derived from which ancient script?
- What are pearl letters:
- The words eat, drink, get up and wake up are:
21) ਜੋ ਅੱਖਰ ਪੈਰ ਵਿੱਚ ਲਿਖੇ ਜਾਣ , ਉਹਨਾਂ ਨੂੰ ਕੀ ਕਿਹਾ ਜਾਂਦਾ ਹੈ :
ਉੱਤਰ - ਦੂਤ ਅੱਖਰ
22) ਗੁਰਮੁਖੀ ਲਿਪੀ ਕਿਸ ਪੁਰਾਤਨ ਲਿਪੀ ਤੋਂ ਉਪਜੀ ਹੈ ?
ਉੱਤਰ - ਬ੍ਰਹਮੀ ਤੋਂ
23) ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ :
ਉੱਤਰ - ਚਾਰ
24) ਪੰਜਾਬੀ ਵਿੱਚ ਸ਼ੁੱਧ ਵਿਅੰਜਨ ਹੁੰਦੇ ਹਨ :
ਉੱਤਰ - 29
25) ਪੰਜਾਬੀ ਵਿੱਚ ਸ਼ੁੱਧ ਸਵਰ ਹੁੰਦੇ ਹਨ :
ਉੱਤਰ - 10
26) ਬਿੰਦੀ ਕੀ ਹੈ :
ਉੱਤਰ - ਲਗਾਖਰ
27) ਮੁਕਤਾ ਅੱਖਰ ਕਿਹੜੇ ਹਨ :
ਉੱਤਰ - ਜਿਨ੍ਹਾਂ ਨੂੰ ਕੋਈ ਲਗ ਨਾ ਲੱਗੇ।
28) ਖਾ, ਪੀ, ਉੱਠਣਾ ਅਤੇ ਜਾਗਣਾ ਸ਼ਬਦ ਹੁੰਦੇ ਹਨ :
ਉੱਤਰ - ਕਿਰਿਆ।
29) ਅਰਥ ਬੋਧ ਕਿਸਨੂੰ ਕਹਿੰਦੇ ਹਨ :
ਉੱਤਰ - ਵਿਆਕਰਨ ਦਾ ਉਹ ਭਾਗ ਜਿਸ ਵਿੱਚ ਸ਼ੁੱਧ, ਅਸ਼ੁੱਧ , ਸ਼ਬਦ ਸਮਾਨ ਆਰਥਕ ਸ਼ਬਦ , ਵਿਰੋਧੀ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ , ਮੁਹਾਵਰੇ ਅਤੇ ਅਖਾਣ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉਸਨੂੰ ਅਰਥ ਬੋਧ ਕਿਹਾ ਜਾਂਦਾ ਹੈ।
30) ਨਾਸਿਕੀ ਵਿਅੰਜਨ ਕੀ ਹੁੰਦੇ ਹਨ :
ਉੱਤਰ - ਨਾਸਿਕੀ ਵਿਅੰਜਨ ਉਸ ਧੁਨੀ ਨੂੰ ਕਿਹਾ ਜਾਂਦਾ ਹੈ, ਜਿਸ ਦਾ ਉਚਾਰਨ ਕਰਨ ਸਮੇਂ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ।
31) ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ :
ਉੱਤਰ - ਕਰਤਾ
32) ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ, ਅਤੇ ਕਿਹੜੀ ਆਂ ਹਨ ?
ਉੱਤਰ - ਪੰਜ ਕਿਸਮਾਂ ਹਨ :
1) ਗੁਣਵਾਚਕ ਵਿਸ਼ੇਸ਼ਣ
2) ਸੰਖਿਆਵਾਚਕ ਵਿਸ਼ੇਸ਼ਣ
3) ਨਿਸ਼ਚੇਵਾਚਕ ਵਿਸ਼ੇਸ਼ਣ
4) ਪਰਿਮਾਣਵਾਚਕ ਵਿਸ਼ੇਸ਼ਣ
5) ਪੜਨਾਂਵੀ ਵਿਸ਼ੇਸ਼ਣ
33) ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ , ਅਤੇ ਕਿਹੜੀਆਂ ਹਨ :
ਉੱਤਰ - 1) ਆਮ ਨਾਂਵ
2) ਖਾਸ ਨਾਂਵ
3) ਇਕੱਠਵਾਚਕ ਨਾਂਵ
4) ਭਾਵਵਾਚਕ ਨਾਂਵ
5) ਵਸਤੂਵਾਚਕ ਨਾਂਵ
34) ਪੁਰਖ ਵਾਚਕ ਪੜਨਾਂਵ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ :
ਉੱਤਰ - ਤਿੰਨ
35) ਪ੍ਸਨ ਵਾਚਕ ਪੜਨਾਂਵ ਕਿਹੜਾ ਹੁੰਦਾ ਹੈ।
ਉੱਤਰ - ਜਿਸ ਵਿੱਚ ਕਿਸੇ ਤੋਂ ਪ੍ਸਨ ਪੁੱਛਿਆ ਜਾਵੇ -
ਉਦਾਹਰਨ : ਦਰਵਾਜ਼ਾ ਕਿਸਨੇ ਬੰਦ ਕੀਤਾ ?
36) ਸੁਰਜੀਤ ਹਾਕੀ ਖੇਡਦਾ ਹੈ ? ਇਸ ਵਿੱਚ ਕਰਤਾ, ਕਰਮ ਅਤੇ ਕਿਰਿਆ ਦੱਸੋ।
ਉੱਤਰ - ਸੁਰਜੀਤ - ਕਰਤਾ
ਹਾਕੀ - ਕਰਮ
ਖੇਡਦਾ - ਕਿਰਿਆ
37) ਪਰਿਮਾਣਵਾਚਕ ਵਿਸ਼ੇਸ਼ਣ ਕਿਸਨੂੰ ਕਹਿੰਦੇ ਹਨ :
ਉੱਤਰ - ਕਿਸੇ ਦੇ ਤੋਲ ਜਾਂ ਮਾਪ ਜਾਂ ਭਾਰ ਦਾ ਪਤਾ ਲੱਗੇ :
ਉਦਾਹਰਣ - ਉਹ ਥੋੜਾ ਸਖਤ ਸੁਭਾਅ ਦਾ ਹੈ।
38) ਨਿਸ਼ਚੇਵਾਚਕ ਪੜਨਾਂਵ ਕਿਹੜਾ ਹੁੰਦਾ ਹੈ :
ਉੱਤਰ - ਜਿਸ ਚੀਜ਼ ਦਾ ਨਿਸ਼ਚਿਤ ਪਰਿਵਾਨ ਹੈ, ਉਸਨੂੰ ਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ।
39) ਸਮਾਸੀ ਸ਼ਬਦ ਹਨ :
ਉੱਤਰ - ਗੱਲ ਬਾਤ, ਆਪ ਬੀਤੀ।
40) ਸ਼ਬਦ ਨੂੰ ਹੋਰ ਕੀ ਕਿਹਾ ਜਾਂਦਾ ਹੈ ?
ਉੱਤਰ - ਭਾਵ ਅੰਸ਼ ਜਾਂ ਰੂਪ ਗਾ੍ਮ
Read All :
1) GK Question in Punjabi Part - 1
2) GK Question in Punjabi Part - 2
3) Mcq on Maharaja Ranjit Singh
The part of grammar which contains knowledge of laga, vowel, consonant, lagakhar, dutt akhar etc. is called phonetic comprehension. The nasal consonant is the sound that comes out of the nose when uttered. When air comes out without interruption, it is called vowel.
Vyakaran in Punjabi , Punjabi Grammar General Knowledge Questions. Punjabi Grammar Questions for Punjab State Exams. Punjabi Vyakaran Mcq Questions .You can ask your question in comment box , we will try to reply as soon as possible. And join on Telegram - Study95gk. Vyakaran in Punjabi GK Questions.
1 Comments
👌👌👌
ReplyDelete