20 Muhavare in Punjabi Language

 20 Muhavare in Punjabi Language :

Hello today we update 20 Muhavare in Punjabi Language. Muhavare ( idioms ) are important Part of Punjabi Grammer. In Competitive or Board Exams Idioms are important in Punjab Exams. Punjabi Muhavare Part 1 . You can check other parts from below. Muhavare in Punjabi. Punjabi idioms ,muhavare in punjabi class 10 cbse , muhavare in punjabi language with meanings and sentences. Muhavare in Punjabi with Sentence.

Punjabi Muhavare


Muhavare in Punjabi Language :


1) ਵਾਲ ਵਿੰਗਾ ਨਾ ਕਰਨਾ - ਕੁੱਝ ਨਾ ਵਿਗੜਨਾ - ਜਿੰਨਾ ਸਮਾਂ ਮੈਂ ਤੇਰੇ ਨਾਲ ਹਾਂ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 


2) ਰੰਗ ਉੱਡ ਜਾਣਾ ( ਘਬਰਾ ਜਾਣਾ) ਫੇਲ ਹੋਣ ਦੀ ਖਬਰ ਸੁਣਕੇ ਜਗਦੀਪ ਦਾ ਰੰਗ ਉੱਡ ਗਿਆ। 


3) ਉੱਚਾ ਸਾਹ ਨਾ ਕੱਢਣਾ ( ਸਹਿਮ ਜਾਣਾ  ) ਬੱਚੇ ਮਾਪਿਆਂ ਅੱਗੇ ਹੀ ਬੋਲਦੇ ਹਨ, ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ। 


4) ਅੱਖਾਂ ਦਿਖਾਉਣਾ ( ਡਰਾਉਣਾ  ) ਚੀਨ ਹਰ ਸਮੇਂ ਭਾਰਤ ਨੂੰ ਅੱਖਾਂ ਦਿਖਾਉਂਦਾ ਰਹਿੰਦਾ ਹੈ। 


5) ਰੰਗ ਵਿੱਚ ਭੰਗ ਪਾਉਣਾ ( ਖੁਸ਼ੀ ਵਿੱਚ ਗਮੀ ਆ ਜਾਣੀ  ) ਸਾਨੂੰ ਕਦੇ ਵੀ ਕਿਸੇ ਦੇ ਰੰਗ ਵਿੱਚ ਭੰਗ ਨਹੀਂ ਪਾਉਣਾ ਚਾਹੀਦਾ।


6) ਅੱਖ ਖੁੱਲਣੀ ( ਹੋਸ਼ ਆਉਣਾ ) ਪੇਪਰ ਵਿੱਚੋਂ ਫੇਲ ਹੋਣ ਤੇ ਹਰਦੀਪ ਦੀ ਅੱਖ ਖੁੱਲ ਗਈ। 


7) ਅਬਾ ਤਬਾ ਬੋਲਣਾ ( ਮੰਦਾ ਬੋਲਣਾ  ) ਕਿਸੇ ਦੇ ਅਬਾ ਤਬਾ   ਬੋਲਣ ਨਾਲ ਹੀ ਉਸਦੀ ਅਕਲ ਦਾ ਪਤਾ ਲੱਗ ਜਾਂਦਾ ਹੈ। 


8) ਸਿੱਕਾ ਜੰਮਣਾ ( ਮੰਨਿਆ ਪ੍ਰਮੰਨਿਆ ਹੋਣਾ  ) ਮਹਾਰਾਜਾ ਰਣਜੀਤ ਸਿੰਘ ਦਾ ਉਨ੍ਹਾਂ ਦੇ ਸਮੇਂ ਵਿੱਚ ਪੂਰਾ ਸਿੱਕਾ ਜੰਮਿਆ ਹੋਇਆ ਸੀ। 


9) ਸੁੱਖ ਦੀ ਨੀਂਦ ਸੌਣਾ ( ਬੇਫਿਕਰ ਹੋ ਕੇ ਸੌਣਾ  )  ਜਗਤਾਰ ਨੂੰ ਨੌਕਰੀ ਮਿਲਣ ਤੋਂ ਬਾਅਦ ਉਸਦੇ ਮਾਤਾ ਪਿਤਾ ਸੁੱਖ ਦੀ ਨੀਂਦ ਸੌਣ ਲੱਗੇ। 


10) ਸਾਖੀ ਭਰਨੀ ( ਗਵਾਹੀ ਦੇਣੀ  ) ਜਦੋਂ ਹਰਜੀਤ ਨੂੰ ਕੋਈ ਉਧਾਰੇ ਪੈਸੇ ਨਹੀਂ ਦੇ ਰਿਹਾ ਸੀ ਤਾਂ ਅਮਨ ਨੇ ਉਸਦੀ ਸਾਖੀ ਭਰੀ। 

Muhavare in Punjabi language with Meanings and Sentences


11) ਹੱਥ ਪੀਲੇ ਕਰਨੇ ( ਵਿਆਹ ਕਰਨਾ ) ਮਨਦੀਪ ਦੇ ਪਿਤਾ ਜੀ ਨੇ ਫਰਵਰੀ ਮਹੀਨੇ ਵਿੱਚ ਉਸਦੇ ਹੱਥ ਪੀਲੇ ਕਰ ਦਿੱਤੇ। 


12) ਬੇੜਾ ਪਾਰ ਕਰਨਾ ( ਸਫਲ ਕਰਨਾ  ) ਮਾਸਟਰ ਜੀ ਨੇ ਰਾਮ ਨੂੰ ਸਮਝਾਉਂਦੇ ਹੋਏ ਕਿਹਾ ਕਿਸੇ ਵੀ ਕੰਮ ਵਿੱਚ ਤੁਹਾਡੀ ਮਿਹਨਤ ਹੀ ਤੁਹਾਡਾ ਬੇੜਾ ਪਾਰ ਲਾ ਸਕਦੀ ਹੈ। 


13) ਪੈਰ ਧੋ ਧੋ ਪੀਣਾ ( ਬਹੁਤ ਆਦਰ ਕਰਨਾ  ) ਸਾਨੂੰ ਆਪਣੇ ਮਾਪਿਆਂ ਦੇ ਪੈਰ ਧੋ ਧੋ ਪੀਣੇ ਚਾਹੀਦੇ ਹਨ। 


14) ਨੱਕ ਨਕੇਲ ਪਾਉਣੀ ( ਕਾਬੂ ਕਰਨਾ  ) ਪੁਲਿਸ ਨੇ ਚੋਰ ਦੇ ਨੱਕ ਨਕੇਲ ਪਾ ਲਈ। 


15) ਅਸਮਾਨ ਨਾਲ ਗੱਲਾਂ ਕਰਨੀਆਂ ( ਹੰਕਾਰ ਹੋ ਜਾਣਾ) ਬਲਵੀਰ ਕੋਲ ਚਾਰ ਪੈਸੇ ਕੀ ਆ ਗਏ ਉਸਨੇ ਤਾਂ ਅਸਮਾਨ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। 

16) ਅੱਖਾਂ ਪੱਕ ਜਾਣੀਆਂ ( ਉਡੀਕ ਉਡੀਕ ਕੇ ਥੱਕ ਜਾਣਾ  )   

ਇੰਦਰਜੀਤ ਦੇ ਵਿਦੇਸ਼ ਜਾਣ ਤੋਂ ਬਾਅਦ ਉਸਦੇ ਮਾਤਾ ਜੀ ਦੀਆਂ ਅੱਖਾਂ ਪੱਕ ਗਈਆਂ ਪਰ ਉਹ ਨਾ ਮੁੜਿਆ। 


17) ਅੱਖਾਂ ਉੱਤੇ ਬਿਠਾਉਣਾ ( ਬਹੁਤ ਆਦਰ ਸਤਿਕਾਰ ਕਰਨਾ  ) ਸਮਝਦਾਰ ਬੱਚੇ ਆਪਣੇ ਮਾਪਿਆਂ ਨੂੰ ਅੱਖਾਂ ਉੱਤੇ ਬਿਠਾ ਕੇ ਰੱਖਦੇ ਹਨ। 


18) ਅੱਖਾਂ ਵਿੱਚ ਰੜਕਣਾ ( ਚੰਗਾ ਨਾ ਲੱਗਣਾ  ) ਦਮਨ ਨੇ ਬਲਜੀਤ ਨੂੰ ਕਿਹਾ ਜਿਹੜਾ ਇੱਕ ਵਾਰੀ ਮੇਰੇ ਨਾਲ ਧੋਖਾ ਕਰ ਜਾਵੇ ਮੇਰੇ ਉਹ ਇਨਸਾਨ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ। 


19) ਅੱਜ ਕੱਲ ਕਰਨਾ ( ਟਾਲਣਾ) ਰਾਮ ਮੇਰੇ ਕੋਲੋਂ ਪੈਸੇ ਉਧਾਰੇ ਲੈਕੇ ਅੱਜ ਕੱਲ ਕਰਨ ਲੱਗ ਪਿਆ। 

20) ਆਪਣੇ ਮੂੰਹ ਮੀਆਂ ਮਿੱਠੂ ਬਣਨਾ  ( ਆਪਣੀ ਸਿਫਤ ਆਪ ਕਰਨੀ  ) ਸਿਆਣੇ ਕਹਿੰਦੇ ਹਨ ਕਿ ਆਪਣੇ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ  ਹੈ। 


Read All :

1) GK Question in Punjabi Part - 1

2) GK Question in Punjabi Part - 2

3) Mcq on Maharaja Ranjit Singh

4) Current Affairs Punjab

Keys Stock Forecast 2025

Muhavare in Punjabi Language, Punjabi Idioms in Punjabi Language. Punjabi Muhavare for Punjab State Exams. Muhavare in Punjabi with Sentence. You can ask your question in comment box , we will try to reply as soon as possible. And join on Telegram - Study95gk.  GK QuestionsMuhavare in Punjabi.


Post a Comment

0 Comments