History of Lohri in Punjabi Language
History of Lohri in Punjabi Language :
Lohri Festival of India. History of Lohri in Punjabi Language. Dulla Bhatti Wala Story in Punjabi Language. Information About Lohri. Story behind Lohri. Dulla Bhatti who helped the poor a lot. Lohri is celebrated in a very special way in the homes of people who have just given birth to new children. On Lohri day, everyone eats peanuts.
History of Lohri in Punjabi :
ਇੱਕ ਸਮੇਂ ਦੀ ਗੱਲ ਹੈ ਇੱਕ ਦੁੱਲਾ ਭੱਟੀ ਨਾਂ ਦਾ ਡਾਕੂ ਹੁੰਦਾ ਸੀ , ਜੋ ਗਰੀਬ ਲੋਕਾਂ ਦੀ ਬਹੁਤ ਮੱਦਦ ਕਰਦਾ ਸੀ। ਦੁੱਲਾ ਭੱਟੀ ਅਮੀਰ ਲੋਕਾਂ ਤੋਂ ਸਮਾਨ ਲੁੱਟ ਕੇ ਗਰੀਬ ਲੋਕਾਂ ਨੂੰ ਲਿਆ ਕੇ ਦਿੰਦਾ ਸੀ।
ਉਸ ਪਿੰਡ ਵਿੱਚ ਹੀ ਇੱਕ ਬਾ੍ਹਮਣ ਰਹਿੰਦਾ ਸੀ ਜਿਸ ਦੀਆਂ ਦੋ ਬੇਟੀਆਂ ਸਨ ਜਿਨ੍ਹਾਂ ਦੇ ਨਾਮ ਸੀ ਸੁੰਦਰੀ ਅਤੇ ਮੁੰਦਰੀ ।
ਸੁੰਦਰੀ ਅਤੇ ਮੁੰਦਰੀ ਦੋਨਾਂ ਦੀ ਮੰਗਣੀ ਹੋ ਚੁੱਕੀ ਸੀ ਅਤੇ ਉਹਨਾਂ ਦਾ ਵਿਆਹ ਹੋਣਾ ਸੀ। ਬਾ੍ਹਮਣ ਦੇ ਗਰੀਬ ਹੋਣ ਕਾਰਨ ਉਹ ਆਪਣੀਆਂ ਬੇਟੀਆਂ ਦੇ ਵਿਆਹ ਕਰਨ ਵਿੱਚ ਲੇਟ ਹੋ ਰਿਹਾ ਸੀ।
ਜਦੋਂ ਸੁੰਦਰੀ ਅਤੇ ਮੁੰਦਰੀ ਬਾਰੇ ਉੱਥੋਂ ਦੇ ਹਾਕਮ ਨੂੰ ਪਤਾ ਲੱਗਿਆ ਤਾਂ ਉਸਨੇ ਦੋਨਾਂ ਨੂੰ ਵਿਆਹ ਤੋਂ ਪਹਿਲਾਂ ਹੀ ਚੁੱਕ ਕੇ ਆਪਣੇ ਕੋਲ ਲਿਆਉਣ ਦਾ ਮਨ ਬਣਾ ਲਿਆ। ਜਦੋਂ ਇਹ ਗੱਲ ਕੁੜੀਆਂ ਦੇ ਪਿਤਾ ਬਾ੍ਹਮਣ ਨੂੰ ਪਤਾ ਲੱਗੀ ਤਾਂ ਉਹ ਡਰ ਗਿਆ ਕਿ ਸਾਨੂੰ ਹੁਣ ਹਾਕਮ ਤੋਂ ਕੌਣ ਬਚਾਵੇਗਾ
ਹਾਕਮ ਦੀ ਇਹ ਗੱਲ ਦੁੱਲਾ ਭੱਟੀ ਕੋਲ ਵੀ ਪਹੁੰਚ ਗਈ ਤਾਂ ਉਸਨੇ ਲੜਕੀਆਂ ਦੇ ਪਿਤਾ ਨੂੰ ਮਿਲਕੇ ਲੜਕੀਆਂ ਦਾ ਮੰਗਣੀ ਵਾਲੀ ਥਾਂ ਹੀ ਵਿਆਹ ਕਰਵਾਉਣ ਦਾ ਫੈਸਲਾ ਕੀਤਾ।
ਦੁੱਲਾ ਭੱਟੀ ਤੇ ਉਸਦੇ ਸਾਥੀ ਵਿਅਾਹ ਦੀ ਤਿਆਰੀ ਵਿੱਚ ਲੱਗ ਗਏ। ਦੁੱਲਾ ਭੱਟੀ ਨੇ ਪਿੰਡ ਦੇ ਸਾਰੇ ਲੋਕਾਂ ਨੂੰ ਵਿਆਹ ਵਿੱਚ ਕੋਈ ਨਾ ਕੋਈ ਸਮਾਨ ਦੇਣ ਲਈ ਕਿਹਾ। ਸਾਰਿਆਂ ਦੇ ਸਹਿਯੋਗ ਨਾਲ ਸੁੰਦਰੀ ਅਤੇ ਮੁੰਦਰੀ ਦਾ ਵਿਆਹ ਹੋ ਗਿਆ।
ਅਤੇ ਜਦੋਂ ਸੁੰਦਰੀ ਅਤੇ ਮੁੰਦਰੀ ਨੂੰ ਸ਼ਗਨ ਪਾਉਣ ਲੱਗੇ ਤਾਂ ਦੁੱਲੇ ਭੱਟੀ ਦੇ ਸਾਥੀ ਨੇ ਕਿਹਾ ਕਿ ਆਪਣੇ ਕੋਲ ਤਾਂ ਸ਼ਗਨ ਪਾਉਣ ਲਈ ਕੁਝ ਵੀ ਨਹੀਂ ਤਾਂ ਦੁੱਲੇ ਭੱਟੀ ਨੇ ਕਿਹਾ ਆਪਾਂ ਸੇਰ ਸ਼ੱਕਰ ਦਾ ਸ਼ਗਨ ਪਾਵਾਂਗੇ ਤਾਂ ਉਸ ਸਮੇਂ ਦੁੱਲੇ ਭੱਟੀ ਨੇ
ਸੇਰ ਸ਼ੱਕਰ ਦਾ ਸ਼ਗਨ ਪਾਇਆ। ਜਿਸ ਤੋਂ ਇਹ ਲੋਕ ਗੀਤ ਬਣਿਆ।
ਸੁੰਦਰ ਮੁੰਦਰੀਏ ...ਹੋ
ਤੇਰਾ ਕੌਣ ਵਿਚਾਰਾ ...ਹੋ
ਦੁੱਲਾ ਭੱਟੀ ਵਾਲਾ ... ਹੋ
ਦੁੱਲੇ ਨੇ ਧੀ ਵਿਅਾਹੀ ...ਹੋ
ਸੇਰ ਸ਼ੱਕਰ ਪਾਈ ...ਹੋ
ਕੁੜੀ ਦਾ ਲਾਲ ਪਟਾਖਾ ..ਹੋ
ਕੁੜੀ ਦਾ ਸਾਲੂ ਪਾਟਾ ...ਹੋ
ਸਾਲੂ ਕੌਣ ਸਮੇਟੇ !
ਚਾਚੇ ਚੂਰੀ ਕੁੱਟੀ!
ਜ਼ੀਮੀਦਾਰਾ ਲੁੱਟੀ
ਬੜੇ ਭੋਲੇ ਆਏ
ਇਕ ਭੋਲਾ ਰਹਿ ਗਿਆ
ਸਿਪਾਹੀ ਫੜਕੇ ਲੈ ਗਿਆ
ਸਿਪਾਹੀ ਨੇ ਮਾਰੀ ਇੱਟ
ਸਾਨੂੰ ਦੇਦੇ ਲੋਹੜੀ , ਤੇ ਤੇਰੀ ਜੀਵੇ ਜੋੜੀ
ਉਸ ਦਿਨ ਤੋਂ ਹੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਲੋਹੜੀ ਤੋਂ ਕੁੱਝ ਦਿਨ ਪਹਿਲਾਂ ਹੀ ਬੱਚੇ ਲੋਹੜੀ ਮੰਗਣੀ ਸ਼ੁਰੂ ਕਰ ਦਿੰਦੇ ਹਨ। ਜਿਹਨਾਂ ਲੋਕਾਂ ਦੇ ਨਵੇਂ ਬੱਚਿਆਂ ਨੇ ਜਨਮ ਲਿਆ ਹੁੰਦਾ ਹੈ ਉਹਨਾਂ ਦੇ ਘਰ ਲੋਹੜੀ ਬਹੁਤ ਖਾਸ ਤਰ੍ਹਾਂ ਨਾਲ ਮਨਾਈ ਜਾਂਦੀ ਹੈ। ਲੋਹੜੀ ਵਾਲੇ ਦਿਨ ਸਾਰੇ ਲੋਕ ਮੂੰਗਫਲੀ ਅਤੇ ਰੇਵੜੀਆਂ ਖਾਂਦੇ ਹਨ। ਸ਼ਾਮ ਨੂੰ ਲੋਕ ਆਪਣੇ ਘਰ ਦੇ ਮੈਂਬਰਾਂ ਨਾਲ ਬੈਠ ਕੇ ਧੂਣੀ ਵਾਲਦੇ ਹਨ। ਸਾਰੇ ਲੋਕ ਉਸ ਧੂਣੀ ਨੂੰ ਦੇਰ ਰਾਤ ਤੱਕ ਸੇਕਦੇ ਹਨ ਅਤੇ ਨਵਾਂ ਸਾਲ ਵਧੀਆ ਬਤੀਤ ਹੋਵੇ ਇਸਦੀ ਕਾਮਨੀ ਕਰਦੇੇ ਹਨ।
Post a Comment