Poem on Maa Boli Punjabi :
Poem on Maa Boli Punjabi :-
ਉੱਚੀ ਰਮਜ ਫਕੀਰਾਂ ਦੀ
ਇਹ ਬੋਲੀ ਗੁਰੂਆਂ ਪੀਰਾਂ ਦੀ
ਇਹ ਪੰਜ ਦਰਿਆ ਦੀ ਰਾਣੀ ਹੈ
ਇਹ ਮੂੰਹੋਂ ਬੋਲਦੀ ਸਾਡੇ ਅਮੀਰ ਵਿਰਸੇ ਦੀ ਕਹਾਣੀ ਹੈ
ਅੱਜ ਕਿੱਥੇ ਖੋਂਹਦਾ ਜਾ ਰਿਹਾ ਇਹ ਦਾ ਰੁਤਬਾ ਹੌਲੀ ਹੌਲੀ
ਕਾਤੋਂ ਸੜਕਾਂ ਤੇ ਸਭ ਤੋਂ ਹੇਠਾਂ ਲਿਖੀ ਦਿਸਦੀ ਹੈ ਸਾਡੀ ਮਾਂ ਬੋਲੀ
ਅਸੀਂ ਭੁੱਲਗੇ ਮਾਂ ਬੋਲੀ ਸਾਡੀ ਸੋਚ ਤੇ ਏ ਬੀ ਸੀ ਛਾ ਗਈ
ਸਾਡੇ ਦਿਲ ਵਿੱਚ ਵਸੀ ਮਾਂ ਬੋਲੀ ਨੂੰ ਇਹ ਜ਼ਹਿਰ ਬਣਕੇ ਖਾ ਗਈ
ਇਹ ਜਿੰਦ ਨੇ ਜੋ ਮੁੱਕ ਜਾਣਾ ਬਿਨ ਸਾਹਾਂ ਦੇ
ਉਹ ਬਿਨ ਪੰਜਾਬੀ ਕਿੱਦਾਂ ਸਮਝ ਲਵਾਂਗੇ
ਜਜਬਾਤ ਵਾਰਿਸ, ਬੁੱਲ੍ਹੇ ਸਾ਼ਹਾਂ ਦੇ
ਉਏ ਆਉਂਦੀ ਨੀ ਇਹਨੂੰ ਅੰਗਰੇਜ਼ੀ ਕੋਈ ਇਹ ਨਾ ਕਹਿ ਜਾਵੇ
ਅਸੀਂ ਇਸੇ ਗੱਲੋਂ ਡਰਦੇ ਆਂ
ਅੱਜ ਸਾਡੀ ਸੋਚ ਇੰਨੀ ਗਿਰ ਚੁੱਕੀ ਆ
ਅਸੀਂ ਆਪਣੀ ਮਾਂ ਨੂੰ ਮਾਂ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ ਆਂ
ਸਾਡੀ ਮਾਂ ਬੋਲੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ
ਉਹ ਉੰਝ ਤਾਂ ਅਸੀਂ ਮਾਂ ਕਹਿੰਦੇ ਹਾਂ
ਫ਼ਿਰ ਕਿੱਥੇ ਐ ਖਰਾਬੀ
ਜੇ ਭੁੱਲਗੇ ਮਾਂ ਬੋਲੀ
ਸਾਨੂੰ ਕੌਣ ਕਹੂ ਪੰਜਾਬੀ
ਮੇਰੀ ਮਾਂ ਬੋਲੀ ਮੇਰੀ ਜਾਨ ਐ
ਮੇਰੀ ਪਹਿਚਾਣ ਐ
ਮੈਂ ਆਪਣਾ ਵਜੂਦ ਕਦੇ ਨੀ ਭੁੱਲ ਸਕਦਾ
ਮੈਨੂੰ ਪੰਜਾਬੀ ਹੋਣ ਤੇ ਮਾਣ ਹੈ
ਉਹ ਇੱਕ ਗੱਲ ਯਾਦ ਰੱਖੀਁ
ਲੱਖ ਮਹਿੰਗੇ ਗੱਦਿਆਂ ਤੇ ਸੌਂਹ ਜਿਉ
ਪਰ ਜਿਹੜਾ ਅਸਲੀ ਸਕੂਨ ਐ
ਉਹ ਮਾਂ ਦੀ ਗੋਦੀ ਵਿੱਚ ਹੀ ਆਉਂਦਾ
My mother tongue is my life , My identity. But the real calm a , He would come in his mother's lap. Poem on Maa Boli Punjabi. Lines on Maa Boli Punjabi. Maa Boli Punjabi Kavita. Poem on Punjabi Boli.
0 Comments