ZMedia Purwodadi

10 lines on Diwali in Punjabi

Table of Contents

 10 lines on Diwali in Punjabi :

Essay on Diwali , 10 lines on Diwali in Punjabi , Importance of Diwali Festival in India , Lines on Diwali Festival , Diwali Essay in Punjabi with Points , Diwali Essay for School Students.

Diwali Essay in Punjabi with Points


10 lines on Diwali in Punjabi 


1) ਦੀਵਾਲੀ ਭਾਰਤ ਦਾ ਪੵਸਿੱਧ ਤਿਉਹਾਰ ਹੈ


2) ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਪਰਤੇ ਸਨ। ਇਸ ਲਈ ਅਯੋਧਿਆ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਵੇ ਵਾਲੇ ਸਨ। 


3) ਸਿੱਖ ਧਰਮ  ਵਿੱਚ ਦੀਵਾਲੀ ਦਾ ਮਹੱਤਵ ਇਸ ਕਰਕੇ ਹੈ ਕਿਉਂਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਕੈਦੀਆਂ ਨੂੰ ਛੁਡਾਇਆ ਸੀ ਅਤੇ ਦੀਵਾਲੀ ਵਾਲੇ ਦਿਨ ਉਹ ਹਰਿਮੰਦਰ ਸਾਹਿਬ ਪਹੁੰਚੇ ਸਨ। 


4) ਦੀਵਾਲੀ ਤੋਂ ਕਈ ਦਿਨ ਪਹਿਲਾਂ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਨੂੰ ਰੰਗ ਰੋਗਨ ਕਰਵਾਉਂਦੇ ਹਨ। ਲੋਕ ਆਪਣੇ ਘਰਾਂ ਨੂੰ ਲਾਈਟਾਂ ਅਤੇ ਲੜੀਆਂ ਨਾਲ ਸਜਾਉਂਦੇ ਹਨ। 


5) ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ,  ਲੋਕ ਇਸ ਦਿਨ ਆਪਣੇ ਘਰਾਂ ਤੇ ਦੀਵੇ ਵਾਲਦੇ ਹਨ। ਸਾਰੇ ਪਿੰਡ ਅਤੇ ਸ਼ਹਿਰ ਇਸ ਦਿਨ ਜਗਮਗ ਜਗਮਗ ਕਰਦੇ ਹਨ। 


6) ਇਸ ਤਿਉਹਾਰ ਨੂੰ ਸਾਰੇ ਧਰਮਾਂ ਦੇ ਲੋਕ ਮਨਾਉਂਦੇ ਹਨ। 


7) ਇਸ ਦਿਨ  ਲੋਕ ਨਵੇਂ ਭਾਂਡੇ ਵੀ ਖਰੀਦਦੇ ਹਨ। 


8) ਇਸ ਦਿਨ ਹਲਵਾਈ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬਣਾਉਂਦੇ ਹਨ,  ਲੋਕ ਬਾਜ਼ਾਰਾਂ ਵਿੱਚ ਘੁੰਮ ਫਿਰ ਕੇ ਮਠਿਆਈ ਖਰੀਦਦੇ ਹਨ। 


9) ਅੰਮ੍ਰਿਤਸਰ ਦੀ ਦੀਵਾਲੀ ਸਭ ਤੋਂ ਮਸ਼ਹੂਰ ਹੈ, ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਵੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ। 


10) ਇਹ ਤਿਉਹਾਰ ਲੋਕਾਂ ਵਿੱਚ ਆਪਸੀ ਸਾਂਝ ਤੇ ਪਿਆਰ ਵਧਾਉਂਦਾ ਹੈ। 


11)  ਰਾਤ ਨੂੰ ਲੋਕ ਲੱਛਮੀ ਦੀ ਪੂਜਾ ਕਰਦੇ ਹਨ ਅਤੇ ਲੋਕਾਂ ਦਾ ਵਿਚਾਰ ਹੈ ਕਿ ਜੇ ਰਾਤ ਨੂੰ ਦਰਵਾਜ਼ੇ ਖਿੜਕੀਆਂ ਖੁੱਲੇ ਰੱਖ ਕੇ ਸੌਣਗੇ ਤਾਂ ਉਹਨਾਂ ਦੇ ਘਰ ਲੱਛਮੀ ਜਰੂਰ ਆਵੇਗੀ। 

12) ਕਈ ਮੂਰਖ ਲੋਕ ਇਸ ਦਿਨ ਜੂਆ  ਵੀ ਖੇਡਦੇ ਹਨ, ਜੋ ਕਿ ਬਹੁਤ ਮਾੜੀ ਗੱਲ ਹੈ  ਇਹੋ ਜਿਹੇ ਲੋਕ ਆਪਣਾ ਤੇ ਆਪਣੇ ਘਰ ਦਿਆਂ ਦਾ ਦੀਵਾਲਾ ਕੱਢਦੇ ਹਨ। 


Diwali Essay in Punjabi with Points , Diwali Essay for Class 6 , Diwali Essay for Class 7 , Diwali Essay for Class 8 , 10 lines on Diwali in Punjabi , Diwali Essay For School Students.


Post a Comment